ਗੜਵਈ
garhavaee/garhavaī

ਪਰਿਭਾਸ਼ਾ

ਗੜਵਾ ਉਠਾਉਣ ਵਾਲਾ ਸੇਵਕ. ਗੜਵੇਦਾਰ ਨਫ਼ਰ. ਮਹਾਰਾਜਾ ਰਣਜੀਤ ਸਿੰਘ ਦਾ ਗੜਵਈ ਡੋਗਰਾ ਗੁਲਾਬ ਸਿੰਘ, ਸਿੰਘ ਸਾਹਿਬ ਤੋਂ ਰਾਜਾ ਪਦਵੀ ਨੂੰ ਪ੍ਰਾਪਤ ਹੋਇਆ ਅਤੇ ਲਹੌਰ ਦਾ ਘਰ ਬਿਗੜ ਜਾਣ ਪੁਰ ਸਰਕਾਰ ਅੰਗ੍ਰੇਜ਼ ਤੋਂ ਮਹਾਰਾਜਾ ਪਦ ਪ੍ਰਾਪਤ ਕੀਤਾ. ਦੇਖੋ, ਗੁਲਾਬ ਸਿੰਘ ਨੰਃ ੫.
ਸਰੋਤ: ਮਹਾਨਕੋਸ਼

ਸ਼ਾਹਮੁਖੀ : گڑوئی

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

servant attending at bath
ਸਰੋਤ: ਪੰਜਾਬੀ ਸ਼ਬਦਕੋਸ਼