ਪਰਿਭਾਸ਼ਾ
ਸੰਗ੍ਯਾ- ਗਡ (ਨੇਜਾ) ਆਰ (ਕੰਡੇ) ਵਾਲਾ. ਉਹ ਬਰਛਾ ਜਿਸ ਦੇ ਕਈ ਕੰਡੇ ਹੁੰਦੇ ਹਨ. "ਦਹ ਦਿਸ ਛੂਟਤ ਤੋਪ ਸਾਯਕ ਵਜ੍ਰ ਗੜਾੜ." (ਸਲੋਹ) ੨. ਸੰ. वडवागनि ਵੜਵਾਗ੍ਨਿ. ਪੁਰਾਣਾਂ ਅਨੁਸਾਰ ਉਹ ਅਗਨਿ, ਜੋ ਘੋੜੀ ਦੇ ਮੂੰਹੋਂ ਨਿਕਲਦੀ ਅਤੇ ਸਮੁੰਦਰ ਦੇ ਜਲਾਂ ਨੂੰ ਭਸਮ ਕਰਦੀ ਹੈ. "ਸੱਤ ਸਮੁੰਦ ਗੜਾੜ ਮਹਿਂ ਜਾਇ ਸਮਾਇ ਨ ਪੇਟ ਭਰਾਵੈ." (ਭਾਗੁ) ੩. ਪੁਰਾਣੇ ਜਮਾਨੇ ਲੋਕਾਂ ਦਾ ਇਹ ਭੀ ਖਿਆਲ ਸੀ ਕਿ ਸਮੁੰਦਰ ਦੇ ਵਿਚਕਾਰ ਇੱਕ ਵਡਾ ਮੋਘਾ (ਗ਼ਾਰ) ਹੈ ਜਿਸ ਵਿੱਚ ਪਾਣੀ ਗਰਕ ਹੁੰਦਾ ਰਹਿੰਦਾ ਹੈ, ਇਸੇ ਲਈ ਸਮੁੰਦਰ ਕਦੇ ਨਹੀਂ ਭਰਦਾ.
ਸਰੋਤ: ਮਹਾਨਕੋਸ਼