ਗੜੀਆ
garheeaa/garhīā

ਪਰਿਭਾਸ਼ਾ

ਸੰਗ੍ਯਾ- ਨੇਜਾ. ਭਾਲਾ। ੨. ਬਰਛੀ. "ਗੜੀਆ ਭਸੁਁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਨੰਨ ਸੇਵਕ ਬ੍ਰਹਮਗ੍ਯਾਨੀ ਇੱਕ ਸਿੱਖ. ਇਸ ਨੂੰ ਗੁਰੂ ਸਾਹਿਬ ਨੇ ਧਰਮਪ੍ਰਚਾਰ ਲਈ ਕਸ਼ਮੀਰ ਭੇਜਿਆ ਸੀ. ਇਸ ਤੋਂ ਗੁਜਰਾਤ ਨਿਵਾਸੀ ਸਾਂਈਂ ਸ਼ਾਹਦੌਲਾ ਸੁਖਮਨੀ ਸੁਣਕੇ ਗੁਰੂਘਰ ਦਾ ਸ਼੍ਰੱਧਾਲੂ (ਮੋਤਕਿਦ) ਹੋਇਆ ਸੀ. ਇਹ ਮਹਾਤਮਾ ਨੌਵੇਂ ਸਤਿਗੁਰੂ ਦੀ ਭੀ ਸੇਵਾ ਕਰਦਾ ਰਿਹਾ ਹੈ. ਇਸ ਦਾ ਨਾਉਂ ਗਢੀਆ ਭੀ ਲਿਖਿਆ ਹੈ.
ਸਰੋਤ: ਮਹਾਨਕੋਸ਼