ਪਰਿਭਾਸ਼ਾ
ਜਿਲਾ ਕਰਨਾਲ, ਤਸੀਲ ਕੈਥਲ, ਥਾਣਾ ਗੂਲ੍ਹਾ ਵਿੱਚ ਇੱਕ ਪਿੰਡ ਹੈ, ਜਿਸ ਨੂੰ ਭੀਖਨਖ਼ਾਂ ਪਠਾਣ ਨੇ ਆਬਾਦ ਕੀਤਾ ਸੀ. ਇਸ ਗੜ੍ਹੀ ਤੋਂ ਦੱਖਣ ਦਿਸ਼ਾ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜਿੱਥੇ ਭੀਖਨਖ਼ਾਂ ਨੇ ਗੁਰਾਂ ਨੂੰ ਪ੍ਰੇਮ ਨਾਲ ਠਹਿਰਾਕੇ ਯੋਗ ਸੇਵਾ ਕੀਤੀ ਸੀ. ਗੁਰਦ੍ਵਾਰਾ ਅਤੇ ਰਹਾਇਸ਼ੀ ਪੱਕੇ ਮਕਾਨ ਬਣੇ ਹੋਏ ਹਨ, ਜਿਨ੍ਹਾਂ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਕਰਾਈ. ੧੦੦ ਵਿੱਘੇ ਜ਼ਮੀਨ ਭਾਈ ਸਾਹਿਬ ਉਦਯ ਸਿੰਘ ਜੀ ਵੱਲੋਂ ਅਤੇ ਦੋ ਸੌ ਰੁਪਯਾ ਸਾਲਾਨਾ ਰਿਆਸਤ ਜੀਂਦ ਵੱਲੋਂ ਹੈ. ਰੇਲਵੇ ਸਟੇਸ਼ਨ ਪਟਿਆਲੇ ਤੋਂ ਨੈਰਤ ਕੋਣ ੧੮. ਮੀਲ ਪੱਕੀ ਸੜਕ ਹੈ.#ਜਿਸ ਵੇਲੇ ਗੁਰੂ ਸਾਹਿਬ ਨੇ ਇੱਥੇ ਚਰਣ ਪਾਏ ਹਨ, ਓਦੋਂ ਇਹ ਜ਼ਮੀਨ ਸਮਾਨੇ ਦੀ ਸੀ, ਇਸ ਕਰਕੇ ਲੇਖਕਾਂ ਨੇ ਗੁਰਦ੍ਵਾਰਾ ਸਮਾਨੇ ਲਿਖਿਆ ਹੈ. ਦੇਖੋ, ਸਮਾਨਾ.
ਸਰੋਤ: ਮਹਾਨਕੋਸ਼