ਪਰਿਭਾਸ਼ਾ
ਮਉ (ਅਥਵਾ ਮੌ) ਨਿਵਾਸੀ ਕ੍ਰਿਸਨ (ਕਿਸਨ) ਚੰਦ ਖਤ੍ਰੀ ਦੀ, ਧਨਵੰਤੀ ਦੇ ਉਦਰ ਤੋਂ ਉਤਪੰਨ ਹੋਈ ਸੁਪੁਤ੍ਰੀ, ਜਿਸ ਦਾ ਵਿਆਹ ੨੩ ਹਾੜ ਸੰਮਤ ੧੬੩੬ ਨੂੰ ਗੁਰੂ ਅਰਜਨਦੇਵ ਜੀ ਨਾਲ ਹੋਇਆ. ਇਸ ਦੇ ਉਦਰ ਤੋਂ ਮਹਾਵੀਰ ਗੁਰੂ ਹਰਿਗੋਬਿੰਦ ਜੀ ਪ੍ਰਗਟੇ. ੧੫. ਹਾੜ ਸੰਮਤ ੧੬੮੫ ਨੂੰ ਮਾਤਾ ਜੀ ਨੇ ਬਕਾਲੇ ਵਿੱਚ ਦੇਹ ਤ੍ਯਾਗੀ, ਜਿੱਥੇ ਦੇਹਰਾ ਵਿਦ੍ਯਮਾਨ ਹੈ. ਦੇਖੋ, ਮੌਉ.
ਸਰੋਤ: ਮਹਾਨਕੋਸ਼