ਪਰਿਭਾਸ਼ਾ
ਭਟਿੰਡੇ ਦਾ ਵਸਨੀਕ ਇੱਕ ਬ੍ਰਾਹਮਣ, ਜੋ ਪੰਜਵੇਂ ਸਤਿਗੁਰੂ ਦਾ ਸਿੱਖ ਹੋਇਆ. ਇਸ ਨੇ ਹਰਿਮੰਦਿਰ ਬਣਨ ਸਮੇਂ ਬਹੁਤ ਅੰਨ ਲੰਗਰ ਲਈ ਅਰਪਿਆ ਸੀ. ਭਾਈ ਮੂਲਚੰਦ (ਸਿਧੀਚੰਦ ਖਤ੍ਰੀ ਦਾ ਪੁਤ੍ਰ) ਜਿਸ ਦੇ ਪ੍ਰਸਿੱਧ ਅਸਥਾਨ ਸੁਨਾਮ ਅਤੇ ਸੰਗਰੂਰ ਹਨ, ਇਸੇ ਮਹਾਤਮਾ ਦਾ ਚੇਲਾ ਸੀ। ੨. ਬੀਬੀ ਵੀਰੋ ਦਾ ਸੁਪੁਤ੍ਰ, ਜਿਸ ਨੇ ਭੰਗਾਣੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ ਹੈ. "ਹਠਯੋ ਮਾਹਰੀ ਚੰਦਯੰ ਗੰਗਰਾਮੰ." (ਵਿਚਿਤ੍ਰ) ੩. ਤੋਤੇ ਨੂੰ ਭੀ ਲੋਕ ਗੰਗਾਰਾਮ ਆਖਦੇ ਹਨ. ਗੰਗਾ- ਰਾਮ ਆਦਿ ਨਾਉਂ ਬੋਲਣ ਤੋਂ ਇਹ ਸੰਗ੍ਯਾ ਹੋਈ ਹੈ.
ਸਰੋਤ: ਮਹਾਨਕੋਸ਼