ਪਰਿਭਾਸ਼ਾ
ਸ਼੍ਰੀ ਗੁਰੂ ਅੰਗਦ ਦੇਵ ਦਾ ਇੱਕ ਆਤਮਗ੍ਯਾਨੀ ਸਿੱਖ। ੨. ਇੱਕ ਪ੍ਰੇਮੀ ਨਾਈ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਰਾਤ ਦਿਨ ਸੇਵਾ ਕਰਨ ਵਿੱਚ ਵਿਤਾਇਆ ਕਰਦਾ ਸੀ.#੩. ਖੇੜੀ ਪਿੰਡ ਦਾ ਵਸਨੀਕ ਇੱਕ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਦਾ ਕਪਟੀ ਨੌਕਰ ਸੀ. ਸੰਮਤ ੧੭੬੧ ਵਿੱਚ ਜਦ ਗੁਰੂ ਸਾਹਿਬ ਨੇ ਆਨੰਦਪੁਰ ਤ੍ਯਾਗਿਆ, ਉਸ ਵੇਲੇ ਇਹ ਮਾਤਾ ਗੁਜਰੀ ਅਰ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਪਹੁਚਿਆ, ਮਾਤਾ ਜੀ ਦਾ ਸਾਰਾ ਧਨ ਰਾਤ ਨੂੰ ਚੁਰਾਕੇ ਸਵੇਰੇ ਥਾਣੇਦਾਰ ਨੂੰ ਆਪਣੇ ਪ੍ਰਤਿਪਾਲਕਾਂ ਦੇ ਫੜਾਉਣ ਲਈ ਚੜ੍ਹਾ ਲੈ ਆਇਆ ਅਤੇ ਤੇਹਾਂ ਨੂੰ ਕੈਦ ਕਰਵਾਕੇ ਸਰਹਿੰਦ ਭਿਜਵਾਇਆ, ਜਿੱਥੇ ਉਨ੍ਹਾਂ ਨੇ ਸ਼ਹੀਦੀ ਪਾਈ. ਬੰਦਾ ਬਹਾਦੁਰ ਨੇ ਸੰਮਤ ੧੭੬੭ ਵਿੱਚ ਗੰਗੂ ਨੂੰ ਪਰਿਵਾਰ ਸਮੇਤ ਕਤਲ ਕਰਕੇ ਖੇੜੀ ਦਾ ਥੇਹ ਕੀਤਾ. ਹੁਣ ਨਵੀਂ ਬਸਤੀ ਦਾ ਨਾਉਂ ਸਹੇੜੀ ਹੈ. ਦੇਖੋ, ਸਹੇੜੀ ਅਤੇ ਖੇੜੀ। ੪. ਦੇਖੋ, ਗੰਗੂਸ਼ਾਹ.
ਸਰੋਤ: ਮਹਾਨਕੋਸ਼