ਪਰਿਭਾਸ਼ਾ
ਗੜ੍ਹਸ਼ੰਕਰ ਦਾ ਵਸਨੀਕ ਗੰਗੂਦਾਸ ਬਸੀ ਖਤ੍ਰੀ ਗੁਰੂ ਅਮਰਦੇਵ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਧਰਮਪ੍ਰਚਾਰ ਲਈ ਸਰਮੌਰ ਦੇ ਇਲਾਕੇ ਭੇਜਿਆ ਅਤੇ ਮੰਜੀ ਬਖ਼ਸ਼ੀ. ਇਸ ਦਾ ਪ੍ਰਸਿੱਧ ਅਸਥਾਨ "ਦਾਉਂ" (ਜ਼ਿਲਾ ਅੰਬਾਲਾ) ਵਿੱਚ ਹੈ. ਗੰਗੂਸ਼ਾਹ ਦਾ ਪੜੋਤਾ ਜਵਾਹਰ ਸਿੰਘ ਵਡਾ ਕਰਨੀ ਵਾਲਾ ਹੋਇਆ ਹੈ. ਪਹਾੜੀ ਦੇਸ਼ ਵਿੱਚ ਜਵਾਹਰ ਸਿੰਘ ਦਾ ਝੰਡਾ ਅਨੇਕ ਥਾਂ ਝੂਲਦਾ ਹੈ. ਜਵਾਹਰ ਸਿੰਘ ਦਾ ਦੇਹਰਾ ਖਟਕੜ ਕਲਾਂ (ਜ਼ਿਲਾ ਜਲੰਧਰ) ਵਿੱਚ ਹੈ. ਇਸ ਦੀ ਸੰਪ੍ਰਦਾਯ ਦੇ ਲੋਕ ਆਪਣੇ ਤਾਈਂ ਗੰਗੂਸ਼ਾਹੀ ਸਦਾਉਂਦੇ ਹਨ.
ਸਰੋਤ: ਮਹਾਨਕੋਸ਼