ਪਰਿਭਾਸ਼ਾ
ਫ਼ਾ. [گنجیفہ] ਅਥਵਾ [گنجفہ] ਸੰਗ੍ਯਾ- ਤਾਸ਼ ਦੀ ਤਰਾਂ ਦਾ ਇੱਕ ੯੬ ਗੋਲ ਪੱਤਿਆਂ ਦਾ ਖੇਲ. ਗੰਜਫ਼ੇ ਦੇ ਅੱਠ ਰੰਗ ਹੁੰਦੇ ਹਨ, ਅਰਥਾਤ- ਤਾਜ, ਸਫ਼ੇਦ, ਸ਼ਮਸ਼ੇਰ, ਗੁਲਾਮ, ਸੁਰਖ, ਬਰਾਤ, ਕਮਾਚ ਅਤੇ ਚੰਦ. ਹਰੇਕ ਰੰਗ ਦੇ ਬਾਰਾਂ ਬਾਰਾਂ ਪੱਤੇ ਹੋਇਆ ਕਰਦੇ ਹਨ. ਇਸ ਦੇ ਖਿਲਾਰੀਆਂ ਨੇ ਇੱਕ ਚੌਪਾਈ ਘੜ ਰੱਖੀ ਹੈ ਕਿ-#"ਤਾਜ ਸਫ਼ੇਦ ਸ਼ਮਸ਼ੇਰ ਗੁਲਾਮ,#ਜ੍ਯੋਂ ਬਹੁਤੇ ਤ੍ਯੋਂ ਆਂਵੈਂ ਕਾਮ.#ਸੁਰਖ ਬਰਾਤ ਕਮਾਚੇ ਚੰਦ,#ਜ੍ਯੋਂ ਥੋੜੇ ਤ੍ਯੋਂ ਮਾਚੇ ਜੰਗ."
ਸਰੋਤ: ਮਹਾਨਕੋਸ਼
GAṆJFÁ
ਅੰਗਰੇਜ਼ੀ ਵਿੱਚ ਅਰਥ2
s. m, pack of cards, a game of cards.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ