ਗੰਤਾ
gantaa/gantā

ਪਰਿਭਾਸ਼ਾ

ਸੰ. गन्त्र ਗੰਤ੍ਰਿ. ਵਿ- ਜਾਣਵਾਲਾ. "ਸਰਬੰਗੰਤਾ." (ਜਾਪੁ) ਸਭ ਅਸਥਾਨਾਂ ਵਿੱਚ ਪਹੁਚਣ ਵਾਲਾ। ੨. ਗ੍ਯਾਤਾ. ਜਾਣਨ ਵਾਲਾ. "ਸਰੰਸਾਸਤ੍ਰ ਗੰਤਾ." (ਰਾਮਾਵ) ਸ਼ਰਸ਼ਾਸਤ੍ਰ (ਧਨੁਰਵੇਦ) ਦਾ ਗ੍ਯਾਤਾ. ਸ਼ਸਤ੍ਰਵਿਦ੍ਯਾ ਵਿੱਚ ਨਿਪੁਣ.
ਸਰੋਤ: ਮਹਾਨਕੋਸ਼