ਪਰਿਭਾਸ਼ਾ
ਸੰ. ਗੰਧਰ੍ਵ. ਵਿ- ਜੋ ਸੁਗੰਧ ਨੂੰ ਅੰਗੀਕਾਰ ਕਰੇ. ਖ਼ੁਸਬੂ ਦਾ ਪਿਆਰਾ, ਅਥਵਾ ਜੋ ਗਾਇਨ ਵਿਦ੍ਯਾ ਧਾਰਣ ਕਰੇ। ੨. ਸੰਗ੍ਯਾ- ਦੇਵਲੋਕ ਦਾ ਗਵੈਯਾ. ਅਥਰਵਵੇਦ ਵਿੱਚ ਗੰਧਰਵਾਂ ਦੀ ਗਿਣਤੀ ੬੩੩੩ ਹੈ. ਸਾਰੇ ਗੰਧਰਵਾਂ ਵਿੱਚੋਂ ਅੱਠ ਪ੍ਰਧਾਨ ਹਨ-#ਹਾਹਾ, ਹੂਹੂ, ਚਿਤ੍ਰਰਥ, ਹੰਸ, ਵਿਸ਼੍ਵਾਵਸੁ, ਗੋਮਾਯੁ, ਤੁੰਬਰੁ ਅਤੇ ਨੰਦਿ. ਪੁਰਾਣਕਲਪਨਾ ਹੈ ਕਿ ਦਕ੍ਸ਼ ਦੀ ਦੋ ਪੁਤ੍ਰੀਆਂ "ਮੁਨਿ" ਅਤੇ "ਪ੍ਰਧਾ" ਕਨ੍ਵ (कण्व) ਰਿਖੀ ਨੇ ਵਿਆਹੀਆਂ, ਜਿਨ੍ਹਾਂ ਦੀ ਉਲਾਦ ਗੰਧਰਵ ਹਨ. ਵਿਸਨੁਪੁਰਾਣ ਦਾ ਲੇਖ ਹੈ ਕਿ ਗੰਧਰਵਾਂ ਦੀ ਉਤਪੱਤੀ ਬ੍ਰਹਮਾ ਤੋਂ ਹੈ. ਹਰਿਵੰਸ਼ ਵਿੱਚ ਲਿਖਿਆ ਹੈ ਕਿ "ਅਰਿਸ੍ਟਾ" ਦੇ ਗਰਭ ਤੋਂ ਗੰਧਰਵ ਪੈਦਾ ਹੋਏ। ੩. ਕਸਤੂਰੀ ਵਾਲਾ ਮ੍ਰਿਗ। ੪. ਕੋਕਿਲਾ. ਕੋਇਲ। ੫. ਸੰਗੀਤ ਅਨੁਸਾਰ ਤਾਲ ਦਾ ਇੱਕ ਭੇਦ। ੬. ਸੰਗੀਤ ਅਨੁਸਾਰ ਤਾਲ ਦਾ ਇੱਕ ਭੇਦ। ੬. ਵਿਧਵਾ ਇਸਤ੍ਰੀ ਦਾ ਦੂਜਾ ਪਤਿ। ੭. ਘੋੜਾ। ੮. ਪ੍ਰਾਣ। ੯. ਦਿਨ.
ਸਰੋਤ: ਮਹਾਨਕੋਸ਼
GAṆDHARB
ਅੰਗਰੇਜ਼ੀ ਵਿੱਚ ਅਰਥ2
s. m, celestial musician, a musician or singer in Indra's court, a sort of demi-god supposed to inhabit Indra's heaven; a great singer.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ