ਗੰਧਵਤੀ
ganthhavatee/gandhhavatī

ਪਰਿਭਾਸ਼ਾ

ਸੰ. ਸੰਗ੍ਯਾ- ਪ੍ਰਿਥਿਵੀ, ਜੋ ਗੰਧ ਗੁਣ ਧਾਰਨ ਕਰਦੀ ਹੈ। ੨. ਮਹਾਭਾਰਤ ਅਨੁਸਾਰ ਵ੍ਯਾਸ ਦੀ ਮਾਤਾ ਸਤ੍ਯਵਤੀ, ਜਿਸ ਦਾ ਨਾਉਂ ਮਤਸ੍ਯਗੰਧਾ ਭੀ ਹੈ. ਇਹ ਜਾਲਿਕ ਮਲਾਹ ਦੀ ਪੁਤ੍ਰੀ ਸੀ ਅਤੇ ਪਿਤਾ ਦੀ ਆਗ੍ਯਾ ਨਾਲ ਮੁਸਾਫਰਾਂ ਨੂੰ ਨਦੀ ਪਾਰ ਕੀਤਾ ਕਰਦੀ ਸੀ. ਇੱਕ ਦਿਨ ਪਰਾਸ਼ਰ ਰਿਖੀ ਉਸ ਨੂੰ ਦੇਖਕੇ ਮੋਹਿਤ ਹੋ ਗਏ ਅਰ ਉਸ ਦੇ ਸ਼ਰੀਰ ਵਿੱਚੋਂ ਮੱਛੀ ਦੀ ਬਦਬੂ ਦੂਰ ਕਰਕੇ ਸੁਗੰਧ ਵਸਾਈ ਅਤੇ ਭੋਗ ਕਰਕੇ ਵ੍ਯਾਸਰਿਖੀ ਪੈਦਾ ਕੀਤਾ. ਉਸ ਦਿਨ ਤੋਂ ਮਤਸ੍ਯਗੰਧਾ ਦਾ ਨਾਉਂ ਗੰਧਵਤੀ ਹੋਇਆ। ੩. ਸ਼ਰਾਬ। ੪. ਚਮੇਲੀ.
ਸਰੋਤ: ਮਹਾਨਕੋਸ਼