ਘਾਰ
ghaara/ghāra

ਪਰਿਭਾਸ਼ਾ

ਸੰਗ੍ਯਾ- ਪਾਣੀ ਦੇ ਬਹਾਉ ਨਾਲ ਮਿੱਟੀ ਕਟਕੇ ਬਣਿਆ ਹੋਇਆ ਚਿੰਨ. ਘਾਰਾ। ੨. ਘਰ ਦੀ ਥਾਂ ਭੀ ਘਾਰ ਸ਼ਬਦ ਆਇਆ ਹੈ। "ਤਿਤੇ ਘਾਰ ਘਾਲੇ." (ਚੰਡੀ ੨) ਉਤਨੇ ਹੀ ਘਰ ਗਾਲੇ। ੩. ਇੱਕ ਰੋਗ. [صدر] ਸਦਰ. Giddiness. ਘਾਰ ਨਾਲ ਸਿਰ ਨੂੰ ਘੁਮੇਰੀ ਆਉਂਦੀ ਹੈ, ਅੱਖਾਂ ਅੱਗੇ ਅੰਧੇਰਾ ਛਾ ਜਾਂਦਾ ਹੈ ਇਸ ਦੇ ਕਾਰਣ ਹਨ- ਲਹੂ ਦੀ ਖਰਾਬੀ, ਮੇਦੇ ਦੀ ਕਮਜ਼ੋਰੀ, ਕਬਜ਼, ਬਹੁਤ ਮੈਥੁਨ, ਨਸ਼ਿਆਂ ਦਾ ਜਾਦਾ ਵਰਤਣਾ, ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਦਾ ਹੋਣਾ, ਬਹੁਤ ਰੋਣਾ, ਰਿਤੁ ਬਹੁਤ ਆਉਣੀ, ਬੱਚੇ ਨੂੰ ਚਿਰ ਤੀਕ ਦੁੱਧ ਚੁੰਘਾਉਂਦੇ ਰਹਿਣਾ ਆਦਿਕ.#ਇਸ ਦਾ ਉੱਤਮ ਇਲਾਜ ਹੈ ਕਿ ਅੰਤੜੀ ਸਾਫ ਰੱਖੀ ਜਾਵੇ, ਮਲ ਜਮਾ ਨਾ ਹੋਵੇ, ਮੇਦਾ ਗੰਦਾ ਹੋਣਾ ਨਾ ਪਾਵੇ, ਹਲਕੀ ਗਿਜਾ ਅਤੇ ਉੱਤਮ ਫਲ ਖਾਧੇ ਜਾਣ.#ਚਿੱਟਾ ਚੰਨਣ ਨੌ ਮਾਸ਼ੇ ਗੁਲਾਬ ਵਿੱਚ ਘਸਾਕੇ ਪੀਣਾ, ਧਨੀਆ ਗੁਲਾਬ ਵਿੱਚ ਰਗੜਕੇ ਸ਼ਹਿਦ ਮਿਲਾਕੇ ਚੱਟਣਾ, ਆਉਲੇ ਦਾ ਮੁਰੱਬਾ ਚਾਂਦੀ ਦਾ ਵਰਕ ਲਾਕੇ ਖਾਣਾ ਅਤੇ ਕੱਦੂ ਦੇ ਬੀਜਾਂ ਦਾ ਸ਼ਰਬਤ ਪੀਣਾ, ਗੁਣਕਾਰੀ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھار

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਘਰਲ , gully
ਸਰੋਤ: ਪੰਜਾਬੀ ਸ਼ਬਦਕੋਸ਼

GHÁR

ਅੰਗਰੇਜ਼ੀ ਵਿੱਚ ਅਰਥ2

s. f, Giddiness: headache; a mist; dust; a pungent smell; a gutter formed by a current of water.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ