ਪਰਿਭਾਸ਼ਾ
ਜਦ ਦਸ਼ਮੇਸ਼ ਭਗਤੇ ਪਿੰਡ (ਰਾਜ ਫਰੀਦਕੋਟ) ਉਤਰੇ ਹੋਏ ਸਨ, ਤਦ ਇੱਕ ਪ੍ਰੇਮੀ ਸਿੱਖ ਆਪਣੇ ਲੜਕੇ ਦੇ ਸਿਰ ਘੁੰਘਣੀਆਂ ਚੁਕਵਾਕੇ ਲਿਆਇਆ. ਕਲਗੀਧਰ ਨੇ ਪੁੱਛਿਆ ਕਿ ਲੜਕੇ ਦਾ ਨਾਉਂ ਕੀ ਹੈ. ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ, ਅਜੇ ਨਾਉਂ ਕੁਝ ਨਹੀਂ ਰੱਖਿਆ. ਗੁਰੂ ਸਾਹਿਬ ਨੇ ਅਮ੍ਰਿਤ ਛਕਾਕੇ ਘੁੰਘਣੀਆਸਿੰਘ ਨਾਉਂ ਥਾਪਿਆ.
ਸਰੋਤ: ਮਹਾਨਕੋਸ਼