ਘੁੰਡੀ
ghundee/ghundī

ਪਰਿਭਾਸ਼ਾ

ਸੰਗ੍ਯਾ- ਮਰੋੜੀ. ਵੱਟ. "ਘੁੰਡੀ ਬਿਨ ਕਿਆ ਗੰਠਿ ਚੜਾਈਐ?" (ਗੌਂਡ ਕਬੀਰ) ੨. ਬਟਨ ਅਥਵਾ ਡੋਡੀ ਫਸਾਉਣ ਦੀ ਮਰੋੜੀ. ਜੈਸੇ ਕੁੜਤੇ ਆਦਿ ਦੀ ਘੁੰਡੀ। ੩. ਗੁਲਝਣ. ਮੁਸ਼ਕਲ ਨਾਲ ਹੱਲ ਹੋਣ ਵਾਲੀ ਗੱਲ। ੪. ਦਿਲ ਵਿੱਚ ਪਈ ਗੱਠ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھُنڈی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

hook, loop, link; trick, catch, problem, complication, crux; any tricky, complicated point (in law, logic, etc.); knot of plants like wheat/barley, etc.
ਸਰੋਤ: ਪੰਜਾਬੀ ਸ਼ਬਦਕੋਸ਼

GHUṆḌḌÍ

ਅੰਗਰੇਜ਼ੀ ਵਿੱਚ ਅਰਥ2

s. f, button, a knot; knots of wheat chaff; met. check or break in friendship; c. w. pai jáṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ