cha/cha

ਪਰਿਭਾਸ਼ਾ

ਪੰਜਾਬੀ ਵਰਣਮਾਲਾ ਦਾ ਗ੍ਯਾਰਵਾਂ (ਯਾਰ੍ਹਵਾਂ) ਅੱਖਰ. ਇਸ ਦਾ ਉੱਚਾਰਣ ਤਾਲੂਏ ਤੋਂ ਹੁੰਦਾ ਹੈ। ੨. ਪ੍ਰਤ੍ਯ- ਕਾ. ਦਾ. "ਸਿੰਘਚ ਭੋਜਨ ਜੋ ਨਰ ਜਾਨੈ." (ਆਸਾ ਨਾਮਦੇਵ) ੩. ਸੰ. ਵ੍ਯ- ਪੁਨਹ. ਔਰ. ਫਿਰ। ੪. ਨਿਸ਼ਚਾ. ਯਕ਼ੀਨ। ੫. ਤੁੱਲ. ਮਾਨਿੰਦ। ੬. ਸੰਗ੍ਯਾ- ਸੂਰਜ। ੭. ਚੰਦ੍ਰਮਾ। ੮. ਕੱਛੂ। ੯. ਚੋਰ। ੧੦. ਦੁਰਜਨ. ਖੋਟਾ ਆਦਮੀ। ੧੧. ਸ਼ਿਵ। ੧੨. ਪੰਜਾਬੀ ਵਿੱਚ, "ਵਿੱਚ" ਦਾ ਸੰਖੇਪ, ਜਿਵੇਂ- ਥੋੜੇ ਦਿਨਾਂਚ ਇਹ ਕੰਮ ਹੋ ਜਾਊਗਾ. (ਲੋਕੋ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

eleventh letter of Gurmukhi script representing voiceless palatal plosive consonant [c]
ਸਰੋਤ: ਪੰਜਾਬੀ ਸ਼ਬਦਕੋਸ਼