ਚਉਦਹ ਵਿਦਿਆ
chauthah vithiaa/chaudhah vidhiā

ਪਰਿਭਾਸ਼ਾ

ਚਾਰ ਵੇਦ, ਛੀ ਵੇਦਾਂਗ, ਨ੍ਯਾਯ, ਮੀਮਾਂਸਾ, ਪੁਰਾਣ ਅਤੇ ਧਰਮਸ਼ਾਸਤ੍ਰ, ਇਨ੍ਹਾਂ ਚੌਦਾਂ ਦਾ ਗ੍ਯਾਨ. ਦੇਖੋ, ਵਿਸਨੁ ਪੁਰਾਣ ਅੰਸ਼ ੩. ਅਃ ੬. ਭਾਈ ਮਨੀ ਸਿੰਘ ਜੀ ਨੇ ਚਉਦਾਂ ਵਿਦ੍ਯਾ ਇਹ ਲਿਖੀਆਂ ਹਨ-#"ਸ਼੍ਰੀ ਅੱਖਰ ਜਲਤਰਨ ਚਕਿਤਸਾ ਔਰ ਰਸਾਇਨ, ਜੋਤਕ ਜੋਤਿ ਪ੍ਰਬੀਨ ਰਾਗ ਖਟ ਰਾਗਨਿ ਗਾਇਨ, ਕੋਕਕਲਾ ਵ੍ਯਾਕਰਨ ਔਰ ਬਾਜੰਤ੍ਰ ਬਜਾਇਨ, ਤੁਰਹਿ ਤੋਰ ਨਟ ਨ੍ਰਿੱਤ ਔਰ ਸਰ ਧਨੁਖ ਚਲਾਇਨ, ਗ੍ਯਾਨ ਕਰਨ ਔ ਚਾਤੁਰੀ ਏਤ ਨਾਮ ਵਿਦ੍ਯਾ ਵਰੇ,#ਏਹ ਚਤੁਰਦਸ ਜਗਤ ਮੇ ਚਤੁਰ ਸਮਝ ਮਨ ਮੇ ਧਰੇ." (ਜਸਭਾਮ)#ਦੇਖੋ, ਅਠਾਰਹਿ ਵਿਦ੍ਯਾ ਅਤੇ ਵਿਦ੍ਯਾ ਸ਼ਬਦ.
ਸਰੋਤ: ਮਹਾਨਕੋਸ਼