ਚਉਸਠਿ ਘੜੀ
chausatthi gharhee/chausatdhi gharhī

ਪਰਿਭਾਸ਼ਾ

ਦਿਨ ਰਾਤ. ਅੱਠ ਪਹਿਰਾਂ ਦਾ ਸਮਾਂ. ਅੱਜਕਲ੍ਹ ਦੇ ਹ਼ਿਸਾਬ ਦਿਨ ਰਾਤ ਦੀਆਂ ੬੦ ਘੜੀਆਂ ਹੁੰਦੀਆਂ ਹਨ, ਕਿਉਂਕਿ ੨੪ ਮਿਨਟ ਦੀ ਘੜੀ ਹੈ, ਪਰ ਪੁਰਾਣੇ ਸਮੇਂ ੨੨।। ਮਿਨਟ ਦੀ ਘੜੀ ਮੰਨੀ ਜਾਂਦੀ ਸੀ, ਜਿਸ ਤੋਂ ੬੪ ਘੜੀਆਂ ਹੁੰਦੀਆਂ ਸਨ. "ਆਠ ਜਾਮਿ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ." (ਸ. ਕਬੀਰ)
ਸਰੋਤ: ਮਹਾਨਕੋਸ਼