ਪਰਿਭਾਸ਼ਾ
ਜਿਲਾ ਲੁਦਿਆਨਾ, ਤਸੀਲ, ਥਾਣਾ ਜਗਰਾਉਂ ਦਾ ਇੱਕ ਪਿੰਡ, ਇਸ ਦੇ ਨਾਲ ਹੀ ਵਾਯਵੀਕੋਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਗੁਰਦ੍ਵਾਰਾ ਹੈ. ਇਸ ਨੂੰ "ਗੁਰੂਸਰ" ਭੀ ਆਖਦੇ ਹਨ. ਛੀਵੇਂ ਸਤਿਗੁਰੂ ਲੋਪੋਕੇ ਤੋਂ ਅਤੇ ਦਸਮ ਗੁਰੂ ਜੀ ਲੰਮੇ ਤੋਂ ਏਥੇ ਪਧਾਰੇ ਹਨ. ਰੇਲਵੇ ਸਟੇਸ਼ਨ ਜਗਰਾਉਂ ਤੋਂ ਬਾਰਾਂ ਮੀਲ ਦੱਖਣ ਹੈ। ੨. ਦੇਖੋ, ਚਕ੍ਰ.
ਸਰੋਤ: ਮਹਾਨਕੋਸ਼