ਪਰਿਭਾਸ਼ਾ
ਸੰ. चक्रतीर्थ. ਸੰਗ੍ਯਾ- ਰਿੱਖਮੂਕ (ਰਿਸ਼੍ਯਮੂਕ) ਪਰਬਤ ਪਾਸ ਤੁੰਗਭਦ੍ਰਾ ਨਦੀ ਦੇ ਕਿਨਾਰੇ ਇੱਕ ਤੀਰਥ.#੨. ਗੁਜਰਾਤ (ਦੱਖਣ) ਵਿੱਚ ਪ੍ਰਭਾਸ ਕ੍ਸ਼ੇਤ੍ਰ (ਛੇਤ੍ਰ) ਦਾ ਇੱਕ ਵੈਸਨਵ ਤੀਰਥ. "ਚਕ੍ਰਤੀਰਥ ਜਾਇ ਡੰਡਉਤ ਕੀਆ." (ਜਸਭਾਮ) ਇਸ ਨਾਮ ਦੇ ਹੋਰ ਭੀ ਅਨੇਕ ਤੀਰਥ ਹਨ. ਦੇਖੋ, ਸਕੰਦਪੁਰਾਣ, ਪ੍ਰਭਾਸਖੰਡ. ਜਿਸ ਥਾਂ ਵਿਸਨੁ ਅਥਵਾ ਕਿਸੇ ਦੇਵਤਾ ਨੇ ਵੈਰੀਆਂ ਨੂੰ ਮਾਰਕੇ ਲਹੂ ਨਾਲ ਲਿਬੜਿਆ ਚਕ੍ਰ ਧੋਤਾ ਹੈ, ਉੱਥੇ ਹੀ ਚਕ੍ਰਤੀਰਥ ਹੋ ਗਿਆ ਹੈ। ੩. ਸੱਖਰ ਪਾਸ ਸਾਧੁਬੇਲਾ ਗੁਰਅਸਥਾਨ ਭੀ ਚਕ੍ਰਤੀਰਥ ਹੈ। ੪. ਕੁਰੁਕ੍ਸ਼ੇਤ੍ਰ ਦਾ ਇੱਕ ਤੀਰਥ.
ਸਰੋਤ: ਮਹਾਨਕੋਸ਼