ਪਰਿਭਾਸ਼ਾ
ਵਿ- ਚਕ੍ਰ ਰੱਖਣ ਵਾਲਾ। ੨. ਸੰਗ੍ਯਾ- ਵਿਸਨੁ ਜੋ ਸੁਦਰਸ਼ਨ ਚਕ੍ਰ ਧਾਰਣ ਕਰਦਾ ਹੈ। ੩. ਨਿਹੰਗ ਸਿੰਘ। ੪. ਰਾਜਾ, ਜੋ ਚਕ੍ਰ (ਦੇਸ਼) ਦਾ ਪਤਿ ਹੈ। ੫. ਇ਼ਲਾਕ਼ੇ ਦਾ ਹ਼ਾਕਿਮ। ੬. ਕੁੰਭਕਾਰ. ਕੂਜ਼ੀਗਰ। ੭. ਕਰਤਾਰ, ਜੋ ਸੰਸਾਰਚਕ੍ਰ ਨੂੰ ਧਾਰਣ ਕਰ ਰਿਹਾ ਹੈ. "ਭਜ ਚਕ੍ਰਧਰ ਸਰਣੰ." (ਗੂਜ ਜੈਦੇਵ) ੮. ਸਰਪ, ਜੋ ਚਕ੍ਰ ਦੇ ਆਕਾਰ ਬੈਠਦਾ ਹੈ.
ਸਰੋਤ: ਮਹਾਨਕੋਸ਼