ਚਚਰੀਆ
chachareeaa/chacharīā

ਪਰਿਭਾਸ਼ਾ

ਦਸਮਗ੍ਰੰਥ ਵਿੱਚ ਇਸ ਦਾ ਉਦਾਹਰਣ ਨਹੀਂ ਮਿਲਦਾ, ਪਰ ਸ਼ਸਤ੍ਰਨਾਮਮਾਲਾ ਵਿੱਚ ਹਵਾਲਾ ਹੈ, ਯਥਾ-#"ਹੋ, ਛੰਦ ਚਚਰੀਆ ਮਾਂਹਿ ਨਿਸ਼ੰਕ ਪ੍ਰਮਾਨਿਯੈ." (ਪਿੰਗਲਗ੍ਰੰਥਾਂ ਵਿੱਚ ਇਸ ਦੇ ਨਾਮ ਚਰਚਰੀ, ਚੰਚਰੀ, ਚੰਚਲੀ ਅਤੇ ਵਿਬੁਧਪ੍ਰਿਯਾ ਆਏ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਰ, ਸ, ਜ, ਜ, ਭ, ਰ. , , , , , .#ਉਦਾਹਰਣ-#ਆਇਓ ਤਿਂਹਕਾਲ ਬ੍ਰਾਹਮਣ ਯਗ੍ਯ ਕੋ ਬਲ ਦੇਖਕੈ,#ਤਾਹਿਂ ਪੂਛਤ ਬੋਲਕੈ ਰਿਖਿ ਭਾਂਤ ਭਾਂਤ ਵਿਸੇਖਕੈ,#ਸੰਗ ਸੁੰਦਰ ਰਾਮ ਲਕ੍ਸ਼੍‍ਮ੍‍ਣ ਦੇਖਿ ਦੇਖਿ ਸੁ ਹਰ੍‍ਖਈ,#ਬੈਠਕੈ ਸੁਇ ਰਾਜਮੰਡਲ ਵਰ੍‍ਣਈ ਸੁਖ ਵਰ੍‍ਖਈ.#(ਰਾਮਚੰਦ੍ਰਿਕਾ)#੨. ਮਾਤ੍ਰਿਕ ਚੰਚਰੀ ਦਾ ਸਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੪੬ ਮਾਤ੍ਰਾ, ਤਿੰਨ ਵਿਸ਼੍ਰਾਮ ੧੨- ੧੨ ਮਾਤ੍ਰਾ ਪੁਰ ਅਨੁਪ੍ਰਾਸ ਸਹਿਤ, ਚੌਥਾ ਵਿਸ਼੍ਰਾਮ ਦਸ ਮਾਤ੍ਰਾ, ਪੁਰ, ਅੰਤ ਗੁਰੁ. ਇਸ ਭੇਦ ਦਾ ਨਾਮ "ਹਰਿਪ੍ਰਿਯਾ" ਭੀ ਹੈ.#ਉਦਾਹਰਣ-#ਤ੍ਯਾਗਦੇਹੁ ਮਨੋ ਪਾਪ, ਕੀਜੈ ਸਭ ਸੇ ਮਿਲਾਪ,#ਜਾਪੋ ਕਰਤਾਰ ਜਾਪ, ਸਾਂਤਚਿਤ ਹੋਇਕੈ,#ਦੇਸ਼ ਸਾਥ ਪ੍ਰੇਮ ਧਾਰ, ਜਾਤੀਅਭਿਮਾਨ ਟਾਰ,#ਵਿਦ੍ਯਾ ਕਰਕੈ ਪ੍ਰਚਾਰ, ਅਭਿਮਾਨ ਖੋਇਕੈ. x x x#ਇਸ ਦਾ ਅਤੇ ਕਬਿੱਤ (ਮਨਹਰ) ਦਾ ਇਤਨਾ ਹੀ ਭੇਦ ਹੈ ਕਿ ਇਸ ਵਿੱਚ ਮਾਤ੍ਰਾ ਦਾ ਅਤੇ ਮਨਹਰ ਵਿੱਚ ਅੱਖਰਾਂ ਦਾ ਹ਼ਿਸਾਬ ਮੁੱਖ ਹੁੰਦਾ ਹੈ. ਜੇ ਇਸ ਦੀ ਤੁਕ ਇਉਂ ਪੜ੍ਹੀ ਜਾਵੇ- "ਤ੍ਯਾਗ ਦਿਓ ਮਨੋ ਪਾਪ, ਕੀਜੈ ਸਭੀ ਸੇ ਮਿਲਾਪ, ਜਪੋ ਕਰਤਾਰ ਜਾਪ, ਸਾਂਤਚਿੱਤ ਹੋਇਕੈ." ਤਦ ਮਨਹਰ ਤਾਂ ਰਹੇਗਾ, ਪਰ ਚੰਚਰੀ (ਹਰਿਪ੍ਰਿਯਾ) ਨਹੀਂ ਕਹਾਵੇਗਾ.
ਸਰੋਤ: ਮਹਾਨਕੋਸ਼