ਪਰਿਭਾਸ਼ਾ
ਬਿਹਾਰ ਦੇ ਇ਼ਲਾਕ਼ੇ. ਜਿਲਾ ਸ਼ਾਹਬਾਦ ਦੀ ਤਸੀਲ ਸਸਰਾਮ ਦਾ ਵਸਨੀਕ ਇੱਕ ਸੇਠ, ਜੋ ਸਤਿਗੁਰੂ ਦਾ ਅਨੰਨ ਸਿੱਖ ਸੀ. ਇਸ ਨੇ ਨਵਾਂ ਘਰ ਬਣਾਕੇ ਪ੍ਰਤਿਗ੍ਯਾ ਕੀਤੀ ਸੀ ਕਿ ਜਦ ਤੀਕ ਗੁਰੂ ਸਾਹਿਬ ਇਸ ਵਿੱਚ ਨਿਵਾਸ ਨਾ ਕਰਨ, ਮੈਂ ਨਹੀਂ ਵਸਾਂਗਾ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਇਸ ਦੇ ਘਰ ਚਰਣ ਪਾ ਕੇ ਘਰ ਨੂੰ ਪਵਿਤ੍ਰ ਕੀਤਾ. ਹੁਣ ਇਸ ਥਾਂ ਗੁਰਦ੍ਵਾਰਾ ਹੈ.#"ਗਮਨੇ ਸਤਿਗੁਰ ਗਏ ਅਗਾਰੀ।#ਸਹਸਰਾਵ ਕੇ ਪਹੁਚ ਮਝਾਰੀ।#ਚਚਾਫੱਗੋ ਕੇ ਘਰ ਗਏ।#ਕਰੀ ਪ੍ਰਤਿਗ੍ਯਾ ਪੂਰਤ ਭਏ।।" (ਗੁਪ੍ਰਸੂ)
ਸਰੋਤ: ਮਹਾਨਕੋਸ਼