ਚਟ
chata/chata

ਪਰਿਭਾਸ਼ਾ

ਸੰ. चट् ਧਾ- ਬਰਸਣਾ, ਲਪੇਟਣਾ, ਤੋੜਨਾ, ਉੱਚਾਟਨ ਕਰਨਾ, ਉਖੇੜਨਾ। ੨. ਸੰ. ਝਟਿਤਿ. ਕ੍ਰਿ. ਵਿ- ਛੇਤੀ. ਫ਼ੌਰਨ. "ਤ੍ਰਿਯ ਰੋਵਤ ਕੁਟਵਾਰ ਕੇ ਤਟ ਚਟ ਕੂਕੀ ਜਾਇ." (ਚਰਿਤ੍ਰ ੭੬) ੩. ਸੰਗ੍ਯਾ- ਚਟੁ. ਚੱਟਾ. ਚਾਟੜਾ. ਚੇਲਾ। ੪. ਵਿਦ੍ਯਾਰਥੀ.
ਸਰੋਤ: ਮਹਾਨਕੋਸ਼