ਚਤੁਸਪਦੀ
chatusapathee/chatusapadhī

ਪਰਿਭਾਸ਼ਾ

ਸੰ. चतुष्पदी ਸਾਮਾਨ੍ਯ ਕਰਕੇ ਚਾਰ ਪਦਾਂ ਵਾਲੇ ਛੰਦ ਦੀ ਇਹ ਸੰਗ੍ਯਾ ਹੈ. ਵਿਸ਼ੇਸ ਕਰਕੇ ਇੱਕ ਛੰਦ ਦਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੨. ਪੁਰ, ਅੰਤ ਇੱਕ ਸਗਣ ਇੱਕ ਗੁਰੁ. ਇਸ ਦਾ ਨਾਮ "ਚਵਪੈਯਾ" ਅਥਵਾ "ਚੌਪੈਯਾ" ਭੀ ਹੈ.#ਉਦਾਹਰਣ-#ਜਪਹੈਂ ਨ ਭਵਾਨੀ, ਅਕਥ ਕਹਾਨੀ,#ਪਾਪਕਰਮ ਰਤਿ ਐਸੇ,#ਮਾਨਹੈਂ ਨ ਦੇਵੰ, ਅਲਖ ਅਭੇਵੰ,#ਦੁਰਕ੍ਰਿਤ ਮੁਨਿਵਰ ਜੈਸੇ,#ਚੀਨਹੈਂ ਨ ਬਾਤੰ, ਪਰਤ੍ਰਿਯ ਰਾਤੰ,#ਧਰਮ ਨ ਕਰਮ ਉਦਾਸੀ,#ਜਾਨਹੈਂ ਨ ਬਾਤੰ, ਅਧਿਕ ਅਗ੍ਯਾਤੰ,#ਅੰਤ ਨਰਕ ਕਰ ਬਾਸੀ. (ਕਲਕੀ)
ਸਰੋਤ: ਮਹਾਨਕੋਸ਼