ਚਮਚਿੱਚੜ
chamachicharha/chamachicharha

ਪਰਿਭਾਸ਼ਾ

ਸੰਗ੍ਯਾ- ਚੰਮ (ਚਰਮ) ਨੂੰ ਚਿਮੜ (ਚੰਬੜ) ਜਾਣ ਵਾਲਾ ਇੱਕ ਜੀਵ. ਇਹ ਖਲੜੀ ਵਿੱਚ ਛੇਕ ਕਰਕੇ ਲਹੂ ਪੀਂਦਾ ਹੈ. ਕਿਲਨੀ ਚਰਮਕ੍ਰਿਮਿ (Tick). ੨. ਚਿੱਚੜ ਵਾਂਙ ਚਿਮੜ ਜਾਣ ਵਾਲਾ ਆਦਮੀ, ਜੋ ਪਿੱਛਾ ਨਾ ਛੱਡੇ। ੩. ਗੁਣ ਤ੍ਯਾਗਕੇ ਔਗੁਣ ਗ੍ਰਹਣ ਕਰਨ ਵਾਲਾ ਪੁਰਖ.
ਸਰੋਤ: ਮਹਾਨਕੋਸ਼