ਪਰਿਭਾਸ਼ਾ
ਸੰ. चमरी ਚਮਰੀ. ਸੰਗ੍ਯਾ- ਸੁਰਾ ਗਾਂ। ੨. ਸੁਰਾ ਗਊ (ਚਮਰੀ) ਦੀ ਪੂਛ ਦੇ ਅਗ੍ਰਭਾਗ ਦੇ ਰੋਮਾਂ ਦਾ ਗੁੱਛਾ, ਚਾਮਰ."ਤਾਂ ਪਰ ਹੋਤ ਚਮਰ ਛਬਿ ਭਾਗਾ." (ਨਾਪ੍ਰ) ੩. ਚਰਮ ਦਾ ਉਲਟ. "ਚਮਰਪੋਸ ਕਾ ਮੰਦਰ ਤੇਰਾ." (ਭੈਰ ਨਾਮਦੇਵ) ਚਰਮਪੋਸ਼ ਦਾ ਤੇਰਾ ਮੰਦਿਰ ਹੈ." ਭਾਵ ਚੰਮ ਨਾਲ ਢਕੀ ਹੈ ਦੇਹ ਜਿਨ੍ਹਾਂ ਦੀ, ਜੀਵ ਜੰਤੁ। ੪. ਚਿਮੜ (ਚਿਮਟ)ਦੀ ਥਾਂ ਭੀ ਇਹ ਸ਼ਬਦ ਆਉਂਦਾ ਹੈ. ਚੰਮੜ (ਚੰਬੜ). "ਜਾਹਿਂ ਚਮਰ ਤੂੰ ਮੁਖ ਤੇ ਕਹਿ ਹੈਂ." (ਚਰਿਤ੍ਰ ੬੮)
ਸਰੋਤ: ਮਹਾਨਕੋਸ਼