ਚਮਰਾ
chamaraa/chamarā

ਪਰਿਭਾਸ਼ਾ

ਸੰਗ੍ਯਾ- ਚਮੜਾ. ਚਰ੍‍ਮ. ਖੱਲ. ਤੁਚਾ।#੨. ਵਿ- ਚਮਿਆਰ ਦਾ. ਚਮਿਆਰਾ. "ਸਭਿ ਦੋਖ ਗਏ ਚਮਰੇ." (ਮਾਰੂ ਮਃ ੪) ਚਮਾਰ (ਰਵਿਦਾਸ) ਦੇ ਸਾਰੇ ਦੋਖ ਦੂਰ ਹੋ ਗਏ. "ਉਹ ਢੌਵੈ ਢੋਰ ਹਾਥਿ ਚਮੁ ਚਮਰੇ." (ਬਿਲਾ ਮਃ ੪) ਚਮਾਰ ਦੇ ਹੱਥ ਸਦਾ ਚੰਮ ਰਹਿੰਦਾ ਸੀ। ੩. ਚਿੰਮੜਿਆ. ਚਿਮਟਿਆ. ਚਿਪਕਿਆ.
ਸਰੋਤ: ਮਹਾਨਕੋਸ਼