ਪਰਿਭਾਸ਼ਾ
ਸੰ. ਸੰਗ੍ਯਾ- ਦੂਤ. ਜਾਸੂਸ। ੨. ਭਿਖ੍ਯਾ ਮੰਗਣਵਾਲਾ। ੩. ਰਾਹੀ. ਬਟੋਹੀ. ਪਥਿਕ। ੪. ਇੱਕ ਪ੍ਰਾਚੀਨ ਰਿਖੀ, ਜਿਸ ਨੇ "ਚਰਕਸੰਹਿਤਾ" ਵੈਦ੍ਯਵਿਦ੍ਯਾ ਦਾ ਗ੍ਰੰਥ ਲਿਖਿਆ ਹੈ. ਸੰਸਕ੍ਰਿਤ ਦੇ ਵਿਦ੍ਵਾਨ ਆਖਦੇ ਹਨ ਕਿ ਸ਼ੇਸਨਾਗ ਨੇ, ਪ੍ਰਿਥਿਵੀ ਤੇ ਚਰ (ਦੂਤ) ਰੂਪ ਹੋ ਕੇ, ਲੋਕਾਂ ਦੇ ਦੁੱਖਾਂ ਨੂੰ ਦੇਖਕੇ ਰਿਖੀਵੇਸ ਧਾਰਕੇ, ਵੈਦ੍ਯਵਿਦ੍ਯਾ ਦਾ ਪ੍ਰਚਾਰ ਕੀਤਾ ਹੈ। ੫. ਚਰਕਸੰਹਿਤਾ ਦਾ ਸੰਖੇਪ ਨਾਮ। ੬. ਦੇਖੋ, ਚਰਗ ੨.
ਸਰੋਤ: ਮਹਾਨਕੋਸ਼