ਪਰਿਭਾਸ਼ਾ
ਚਰਖੜੀ. ਚਰਖ਼ੇ ਦੇ ਆਕਾਰ ਦਾ ਇੱਕ ਗੋਲ ਯੰਤ੍ਰ, ਜਿਸ ਤੇ ਅਪਰਾਧੀ ਦਾ ਅੱਧਾ ਸ਼ਰੀਰ ਬੰਨ੍ਹਕੇ ਅੱਧਾ ਖੁਲ੍ਹਾ ਲਟਕਦਾ ਰਹਿਣ ਦਿੱਤਾ ਜਾਂਦਾ ਸੀ. ਜਿਸ ਵੇਲੇ ਚਰਖ਼ੀ ਜ਼ੋਰ ਨਾਲ ਘੁਮਾਈ ਜਾਂਦੀ, ਤਦ ਲਟਕਦੇ ਹੋਏ ਅੰਗ ਝਟਕੇ ਨਾਲ ਚੂਰ ਹੋ ਜਾਂਦੇ. ਮੁਸਲਮਾਨਾਂ ਦੇ ਰਾਜ ਵਿੱਚ ਬਹੁਤ ਆਦਮੀ ਚਰਖ਼ੀ ਚਾੜ੍ਹਕੇ ਮਾਰੇ ਜਾਂਦੇ ਸਨ. ਵਕੀਲ ਸਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਆਦਿਕ ਅਨੇਕ ਸਿੰਘ ਤੁਰਕਾਂ ਨੇ ਇਸੇ ਯੰਤ੍ਰ ਨਾਲ ਮਾਰੇ. "ਚਾੜ੍ਹ ਚਰਖੜੀ ਮਾਰੋਂ ਦੁਖ ਦੈ ਭਾਰੈ." ਅਤੇ "ਸਿੰਘ ਚਰਖੀ ਪਰ ਚੜ੍ਹਵਾਏ". (ਪੰਪ੍ਰ) ੨. ਘੋੜੇ ਦੀ ਚਕਰੀ. ਚਕ੍ਰ ਵਾਂਙ ਘੋੜੇ ਦੇ ਘੁੰਮਣ ਦੀ ਕ੍ਰਿਯਾ. "ਚਰਖੀ ਫਿਰ ਗੇਰਹਿ ਅਸਵਾਰ." (ਗੁਪ੍ਰਸੂ) ੩. ਛੋਟਾ ਚਰਖਾ.
ਸਰੋਤ: ਮਹਾਨਕੋਸ਼