ਪਰਿਭਾਸ਼ਾ
ਦੇਖੋ, ਚਰਣਕਵਲ। ੨. ਜਿਲਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਬੰਗੇ ਵਿੱਚ ਜੀਂਦੋਵਾਲ ਪਿੰਡ ਹੈ. ਇਸ ਪਿੰਡ ਤੋਂ ਵਾਯਵੀ ਕੋਣ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਫਗਵਾੜੇ ਤੋਂ ਕੀਰਤਪੁਰ ਜਾਂਦੇ ਇੱਥੇ ਕਈ ਦਿਨ ਨਿਵਾਸ ਕੀਤਾ, ਕਿਉਂਕਿ ਗੁਰੂ ਸਾਹਿਬ ਦਾ ਸੁਹੇਲਾ ਘੋੜਾ ਇਸ ਥਾਂ ਬੀਮਾਰ ਹੋ ਗਿਆ ਸੀ.#ਗੁਰਦ੍ਵਾਰੇ ਨਾਲ ੩੫ ਘੁਮਾਉਂ ਜ਼ਮੀਨ ਪਿੰਡ ਤਾਹਰਪੁਰ ਅਤੇ ਬੰਗੇ ਵਿੱਚ ਹੈ. ਪੁਜਾਰੀ ਉਦਾਸੀ ਸਾਧੂ ਹੈ. ਰਹਾਇਸ਼ੀ ਮਕਾਨਾਂ ਅਤੇ ਦਰਬਾਰ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਾਈ ਹੈ. ਦਰਬਾਰ ਦੇ ਪਾਸ ਹੀ ਇੱਕ ਵੱਡਾ ਭਾਰੀ ਤਾਲਾਬ ਹੈ, ਜੋ ਸਰਦਾਰ ਧੰਨਾ ਸਿੰਘ ਦੀ ਲੜਕੀ ਨੇ ਬਣਵਾਇਆ ਸੀ. ਚੇਤਚੌਦਸ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਬੰਗੇ ਤੋਂ ਇੱਕ ਮੀਲ ਪੂਰਵ ਹੈ.
ਸਰੋਤ: ਮਹਾਨਕੋਸ਼