ਚਰਣਾਮ੍ਰਿਤ
charanaamrita/charanāmrita

ਪਰਿਭਾਸ਼ਾ

ਸੰਗ੍ਯਾ- ਚਰਣਾਂ ਦਾ ਅਮ੍ਰਿਤ. ਚਰਣੋਦਕ. ਦੇਵਤਾ ਦੀ ਮੂਰਤੀ ਅਥਵਾ ਧਰਮਉਪਦੇਸ੍ਟਾ ਗੁਰੂ ਦੇ ਚਰਣਾਂ ਦਾ ਜਲ. ਉਹ ਜਲ, ਜਿਸ ਨਾਲ ਗੁਰੂ ਦੇ ਪੈਰ ਧੋਤੇ ਹਨ. ਨੌ ਸਤਿਗੁਰਾਂ ਵੇਲੇ ਸਿੱਖ ਧਰਮ ਵਿੱਚ ਲਿਆਉਣ ਲਈ ਚਰਣਾਮਿਤ੍ਰ ਪਿਆਇਆ ਜਾਂਦਾ ਸੀ. ਇਸ ਦਾ ਨਾਮ ਚਰਣਪਾਹੁਲ ਅਤੇ ਪਗਪਾਹੁਲ ਭੀ ਲਿਖਿਆ ਹੈ. ਦੇਖੋ, ਚਰਨਾਮ੍ਰਿਤ.
ਸਰੋਤ: ਮਹਾਨਕੋਸ਼