ਪਰਿਭਾਸ਼ਾ
ਦੇਖੋ, ਚਰਣ। ੨. ਚਰਣਾਂ. ਚੁਗਣਾ. "ਉਠਕੈ ਚਰਨ ਲਗੇ ਪੁਨ ਸਾਰੇ." (ਨਾਪ੍ਰ) ੩. ਆਚਰਣ. ਆਚਾਰ. "ਸੰਤ ਚਰਨ ਚਰਨ ਮਨ ਲਾਈਐ." (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। ੪. ਚੜ੍ਹਨਾ. ਸਵਾਰ ਹੋਣਾ. "ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ੍ਟੁ ਵਰਨ ਕੋ." (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ.
ਸਰੋਤ: ਮਹਾਨਕੋਸ਼