ਪਰਿਭਾਸ਼ਾ
ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ੨੮ ਮੀਲ ਅਗਨਿ ਕੋਣ ਹੈ ਅਤੇ ਕੀਰਤਪੁਰ ਤੋਂ ਦਰਿਆ ਦੇ ਪਾਰ ਦੋ ਮੀਲ ਤੋਂ ਭੀ ਘੱਟ ਹੈ. ਇਸ ਪਿੰਡ ਦੇ ਵਿੱਚ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਕੀਰਤਪੁਰ ਤੋਂ ਸਤਲੁਜ ਪਾਰ ਆਉਂਦੇ ਅਤੇ ਦੁਆਬੇ ਵੱਲੋਂ ਜਾਂਦੇ ਇੱਥੇ ਠਹਿਰਦੇ ਹੁੰਦੇ ਸਨ. ਮੰਜੀ ਸਾਹਿਬ ਬਣਿਆ ਹੋਇਆ ਹੈ. ਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨਾਲ ਜ਼ਮੀਨ ਜਾਗੀਰ ਕੁਝ ਨਹੀਂ.
ਸਰੋਤ: ਮਹਾਨਕੋਸ਼