ਪਰਿਭਾਸ਼ਾ
ਸੰ. ਚਰ੍ਪਟ. ਸੰਗ੍ਯਾ- ਚਪੇੜ. ਥੱਪੜ. ਧੱਫਾ। ੨. ਉਚੱਕਾ. ਕਿਸੇ ਦੀ ਵਸਤੂ ਨੂੰ ਉਠਾਕੇ ਚੰਪਤ ਹੋ ਜਾਣਾ (ਭੱਜ ਜਾਣ) ਵਾਲਾ। ੩. ਇੱਕ ਯੋਗੀ, ਜੋ ਮਛੇਂਦ੍ਰਨਾਥ ਦੀ ਦ੍ਰਿਸ੍ਠਿ ਤੋਂ ਪੈਦਾ ਹੋਇਆ ਲਿਖਿਆ ਹੈ. "ਚਕ੍ਰਿਤ ਚਿੱਤ ਚਟਪਟ ਹ੍ਵੈ ਦਿਖਸਾ। ਚਟਪਟ ਨਾਥ ਤਦਿਨ ਸੇ ਨਿਕਸਾ." (ਪਾਰਸਾਵ) ੪. ਇੱਕ ਗੋਰਖਪੰਥੀ ਯੋਗੀ, ਜਿਸ ਦੀ ਚਰਚਾ ਗੁਰੂ ਨਾਨਕ ਦੇਵ ਨਾਲ ਹਈ. "ਚਰਪਟੁ ਬੋਲੈ ਅਉਧੂ ਨਾਨਕ." (ਸਿਧਗੋਸਟਿ) ੫. ਇੱਕ ਛੰਦ. ਦਸਮਗ੍ਰੰਥ ਵਿੱਚ ਇਸ ਛੰਦ ਦੇ ਦੋ ਸਰੂਪ ਹਨ- ਇੱਕ ਭ, ਗ, ਗ, , , , . ਇਹ "ਉਛਾਲ" "ਹੰਸਕ" ਅਤੇ "ਪੰਕ੍ਤਿ" ਦਾ ਹੀ ਨਾਮਾਂਤਰ ਹੈ.#ਉਦਾਹਰਣ-#ਅੰਮ੍ਰਿਤ ਕਰ੍ਮੇ। ਅੰਮ੍ਰਿਤ ਧਰ੍ਮੇ।#ਅੱਖਲ ਜੋਗੇ। ਅੱਚਲ ਭੋਗੇ।। (ਜਾਪੁ)#(ਅ) ਦੂਜਾ ਰੂਪ. ਪ੍ਰਤਿ ਚਰਣ ਸ, ਗ, ਗ, , , , ਯਥਾ-#ਸਰਬੰ ਦੇਵੰ। ਸਰਬੰ ਭੇਵੰ।#ਸਰਬੰ ਕਾਲੇ। ਸਰਬੰ ਪਾਲੇ।। (ਜਾਪੁ)#ਦੱਤਾਵਤਾਰ ਵਿੱਚ ਇਹੀ ਰੂਪ ਚਰਪਟ ਦਾ ਫੇਰ ਆਇਆ ਹੈ, ਯਥਾ-#ਗਲਿਤੰ ਜੋਗੰ। ਦਲਿਤੰ ਭੋਗੰ।#ਭਗਵੇ ਭੇਸੰ। ਸੁਫਲੇ ਦੇਸੰ।।#੬. ਵਿ- ਚੌੜਾ ਅਤੇ ਚਪੇਤਲਾ.
ਸਰੋਤ: ਮਹਾਨਕੋਸ਼