ਚਰਾਵਨ
charaavana/charāvana

ਪਰਿਭਾਸ਼ਾ

ਕ੍ਰਿ- ਚੁਗਾਉਣਾ. ਚਾਰਨਾ। ੨. ਚੜ੍ਹਾਉਣਾ. ਲਗਾਉਣਾ. "ਹਰਿ ਹਰਿ ਨਾਮੁ ਚਰਾਵਹੁ ਰੰਗਨਿ." (ਆਸਾ ਮਃ ੫) ੩. ਅਰਪਣ ਕਰਨਾ. ਭੇਟਾ ਚੜ੍ਹਾਉਣੀ. "ਗੋਬਿੰਦ ਪੂਜ ਕਹਾਂ ਲੈ ਚਰਾਵਉ?" (ਗੂਜ ਰਵਿਦਾਸ) ੪. ਉੱਪਰ ਰੱਖਣਾ. "ਬਾਸਨ ਮਾਂਜਿ ਚਰਾਵਹਿ ਊਪਰਿ." (ਆਸਾ ਕਬੀਰ) ੫. ਆਰੋਹਣ ਕਰਾਉਣਾ. ਕਿਸੇ ਸਵਾਰੀ ਤੇ ਚੜ੍ਹਾਉਣਾ.
ਸਰੋਤ: ਮਹਾਨਕੋਸ਼