ਪਰਿਭਾਸ਼ਾ
ਜਵਾਰ. ਜੁਆਰ. ਦੇਖੋ, ਜਵਾਰ। ੨. ਵਿ- ਖਾਧੀ ਹੋਈ. ਭਕ੍ਸ਼੍ਣ ਕੀਤੀ। ੩. ਚੜ੍ਹੀ. ਸਵਾਰ ਹੋਈ. "ਚੌਪ ਚਰੀ ਚਤੁਰੰਗ ਚਮੂ." (ਕਲਕੀ) ੪. ਲੱਭੀ. ਪ੍ਰਾਪਤ ਕੀਤੀ. ਹ਼ਾਸਿਲ ਕੀਤੀ. "ਅਚਿੰਤ ਚਰੀ ਹਥਿ ਹਰਿ ਹਰਿ ਟੇਕਾ." (ਭੈਰ ਅਃ ਮਃ ੫) ਅਚਿੰਤ੍ਯ ਦੀ ਟੇਕ ਪ੍ਰਾਪਤ ਹੋਈ ਹੈ.
ਸਰੋਤ: ਮਹਾਨਕੋਸ਼
CHARÍ
ਅੰਗਰੇਜ਼ੀ ਵਿੱਚ ਅਰਥ2
s. f. (M.), ench; jawár (Sorghun Vulgari) grown for fodder:—charí burjí, s. f. The boundary trench and pillars of a village.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ