ਪਰਿਭਾਸ਼ਾ
ਸੰਗ੍ਯਾ- ਚੰਦ੍ਰਿਕਾ ਚੰਦ੍ਰਮਾ ਦੀ ਰੌਸ਼ਨੀ। ੨. ਚਿੱਟੀ ਚਾਦਰੈ, ਜੋ ਫ਼ਰਸ਼ ਪੁਰ ਵਿਛਾਈ ਜਾਂਦੀ ਹੈ। ੩. ਇੱਕ ਫੁੱਲਦਾਰ ਬੂਟਾ, ਜੋ ਬਹੁਤ ਚਿੱਟੇ ਫੁੱਲਾਂ ਵਾਲਾ ਹੁੰਦਾ ਹੈ. ਗੁਲਚਾਂਦਨੀ. L. Tabernaemontana Coronaria. ਇਸ ਦੇ ਫੁੱਲਾਂ ਦਾ ਰਸ ਤੇਲ ਵਿੱਚ ਮਿਲਾਕੇ ਸ਼ਰੀਰ ਤੇ ਮਲਨ ਤੋਂ ਖਾਜ ਦੂਰ ਹੁੰਦੀ ਹੈ. ਚਾਂਦਨੀ ਦੇ ਪੱਤਿਆਂ ਦਾ ਦੁੱਧ ਜੇਹਾ ਰਸ ਅਤੇ ਜੜਾਂ, ਅਨੇਕ ਦਵਾਈਆਂ ਵਿੱਚ ਵਰਤੀਦੀਆਂ ਹਨ। ੪. ਸਾਯਵਾਨ (ਚੰਦੋਏ) ਨੂੰ ਭੀ ਚਾਂਦਨੀ ਆਖਦੇ ਹਨ.
ਸਰੋਤ: ਮਹਾਨਕੋਸ਼