ਪਰਿਭਾਸ਼ਾ
ਸੰਗ੍ਯਾ- ਸ਼ਹਿਰ ਦਾ ਪ੍ਰਧਾਨ ਚੌਕ, ਜਿਸ ਥਾਂ ਚਾਰ ਬਾਜ਼ਾਰ ਆਕੇ ਮਿਲਣ. ਸਾਰੇ ਸ਼ਹਿਰ ਦੀ ਰੌਨਕ਼ ਦਾ ਬਾਜ਼ਾਰ. "ਤਿਨ ਕੋ ਚੌਕਚਾਦਨੀ ਮਾਰ੍ਯੋ." (ਚਰਿਤ੍ਰ ੧੬੩) ੨. ਸ਼ਾਹਜਹਾਨਾਬਾਦ (ਦਿੱਲੀ) ਦਾ ਪ੍ਰਸਿੱਧ ਬਾਜ਼ਾਰ, ਜਿਸ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਸ਼ਹੀਦੀ ਅਸਥਾਨ "ਸੀਸਗੰਜ" ਗੁਰਦ੍ਵਾਰਾ ਹੈ. ਦੇਖੋ, ਦਿੱਲੀ.
ਸਰੋਤ: ਮਹਾਨਕੋਸ਼