ਪਰਿਭਾਸ਼ਾ
ਦੇਖੋ, ਚਰਚਰੀ। ੨. ਇੱਕ ਛੰਦ. ਇਹ "ਸੁਧੀ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਗ, , .#ਉਦਾਹਰਣ-#ਅਲੇਖ ਹੈ। ਅਭੇਖ ਹੈ।#ਅਨਾਮ ਹੈ। ਅਕਾਮ ਹੈ।।#(ਜਾਪੁ)#(ਅ) ਚਾਚਰੀ ਦਾ ਦੂਜਾ ਰੂਪ ਹੈ "ਸ਼ਸ਼ੀ" ਛੰਦ. ਅਰਥਾਤ- ਪ੍ਰਤਿ ਚਰਣ ਇੱਕ ਯਗਣ, ਯਥਾ-#ਗੁਬਿੰਦੇ। ਮੁਕੰਦੇ। ਉਦਾਰੇ. ਅਪਾਰੇ।। (ਜਾਪੁ)#ਕਲਕੀ ਅਵਤਾਰ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਹਕਾਰੈਂ। ਪਚਾਰੈਂ। ਪ੍ਰਹਾਰੈਂ। ਕ੍ਰਵਾਰੈਂ।#ਗੁਰੁਪ੍ਰਤਾਪ ਸੂਰਯ ਵਿੱਚ ਭੀ ਇਹੀ ਰੂਪ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ, ਯਥਾ-#ਤੁਫੰਗੈਂ। ਨਿਸੰਗੈਂ। ਉਠਾਈ। ਚਲਾਈ।। ੩. ਸੰ. ਚਾਚਲਿ. ਵਿ- ਅਤਿ ਚੰਚਲ। ੪. ਟੇਢਾ ਜਾਣ ਵਾਲਾ। ੫. ਸੰਗ੍ਯਾ- ਤਲਵਾਰ. ਖੜਗ. ਜਿਸ ਦੀ ਚਾਲ ਤਿਰਛੀ ਹੈ. "ਚਾਚਰ ਚਮਕਾਰਨ." (ਅਕਾਲ)
ਸਰੋਤ: ਮਹਾਨਕੋਸ਼