ਚਾਮਰ
chaamara/chāmara

ਪਰਿਭਾਸ਼ਾ

ਸੰਗ੍ਯਾ- 'ਚਮਰੀ' ਗਊ ਦੀ ਪੂਛ ਦੇ ਰੋਮਾਂ ਦਾ ਗੁੱਛਾ. ਚੌਰ। ੨. ਇੱਕ ਛੰਦ. ਇਸ ਦਾ ਨਾਮ "ਸੋਮਵੱਲਰੀ" ਅਤੇ "ਤੂਣ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਗੁਰੁ ਲਘੁ ਦੇ ਕ੍ਰਮ ਅਨੁਸਾਰ ੧੫. ਅੱਖਰ, ਅਥਵਾ ਪ੍ਰਤਿ ਚਰਣ- ਰ, ਜ, ਰ, ਜ, ਰ. , , , , .#ਉਦਾਹਰਣ-#ਸਸ੍‍ਤ੍ਰ ਅਸ੍‍ਤ੍ਰ ਲੈ ਸਕੋਪ ਬੀਰ ਬੋਲਕੈ ਸਬੈ,#ਕੋਪ ਓਪ ਦੈ ਹਠੀ ਸੁ ਧਾਯਕੈ ਪਰੇ ਤਬੈ,#ਕਾਨ ਕੇ ਪ੍ਰਮਾਨ ਬਾਨ ਤਾਨ ਤਾਨ ਛੋਰਹੀਂ,#ਜੂਝ ਜੂਝਕੈ ਮਰੈਂ ਨ ਨੈਕ ਮੁੱਖ ਮੋਰਹੀਂ. (ਕਲਕੀ)#੩. ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਚਾਮਰ ਸੇ ਰਣ ਚਿੱਛੁਰ ਸੇ." (ਵਿਚਿਤ੍ਰ) ੪. ਦਸਮ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਭਾਈ ਸੁੱਖਾ ਸਿੰਘ ਨੇ ਚਰਮ ਦੀ ਥਾਂ ਚਾਮਰ ਸ਼ਬਦ ਵਰਤਿਆ ਹੈ. "ਲਯੋ ਤਬੈ ਚੁਕਾਇ ਨਾਥ ਤੌਨ ਜਾਨ ਚਾਮਰੰ." ਉਸ ਦਾ ਚਮੜਾ ਉਠਵਾਲਿਆ.
ਸਰੋਤ: ਮਹਾਨਕੋਸ਼