ਪਰਿਭਾਸ਼ਾ
ਸੰਗ੍ਯਾ- ਚੰਮ ਦੇ ਸਿੱਕੇ. ਚਮੜੇ ਦੇ ਰੁਪਯੇ ਪੈਸੇ. ਇਹ ਪ੍ਰਸਿੱਧ ਹੈ ਕਿ ਨਿਜਾਮ ਭਿਸ਼ਤੀ ਨੇ ਹੁਮਾਯੂੰ ਬਾਦਸ਼ਾਹ ਨੂੰ ਡੁਬਦੇ ਬਚਾਇਆ ਸੀ, ਜਿਸ ਉਪਕਾਰ ਦੇ ਬਦਲੇ ਅੱਧੇ ਦਿਨ ਲਈ ਬਾਦਸ਼ਾਹਤ ਪਾਈ. ਇਤਨੇ ਸਮੇਂ ਵਿੱਚ ਹੀ ਉਸ ਨੇ ਧਾਤੁ ਦੇ ਸਿੱਕੇ ਦੀ ਥਾਂ ਚੰਮ ਦੇ ਸਿੱਕੇ ਦਾ ਪ੍ਰਚਾਰ ਕੀਤਾ। ੨. ਭਾਵ- ਮਨਮੰਨੀ ਗੱਲ ਦਾ ਪ੍ਰਚਾਰ. "ਚਾਮ ਕੇ ਦਾਮ ਚਲਾਇ ਲਏ ਤੁਮ." (ਕ੍ਰਿਸਨਾਵ)#ਸਾਹਿਬੀ ਪਾਇ ਅਜਾਨ ਕਹੂਁ ਤੁ#ਸੁਜਾਨਨ ਹੀ ਕੇ ਬੁਰੇ ਕਹੁਁ ਧਾਵੈ,#ਜੌ ਧਨ ਹਾਥ ਬੁਰੇ ਕੇ ਪਰੈ ਤੁ#ਭਲੇਨ ਹੂੰ ਕੇ ਕਛੁ ਕਾਮ ਨਾ ਆਵੈ,#ਜੋਗਿ ਬਢੈ ਤੁ ਬਨਾਯਕੈ ਖੱਪਰ#ਚੰਦਨ ਕਾਟ ਬਿਭੂਤ ਬਨਾਵੈ,#ਜੌ ਦਿਨ ਚਾਰ ਮਿਲੈ ਕਹੁਁ ਰਾਜ#ਚਮਾਰ ਤੁ ਚਾਮ ਕੇ ਦਾਮ ਚਲਾਵੈ.
ਸਰੋਤ: ਮਹਾਨਕੋਸ਼