ਚਾਯ
chaaya/chāya

ਪਰਿਭਾਸ਼ਾ

ਸੰ. चाय् ਧਾ. ਜਾਣਨਾ, ਸਮਝਣਾ, ਪੂਜਾ ਕਰਨਾ, ਸਨਮਾਨ ਕਰਨਾ। ੨. ਸੰਗ੍ਯਾ- ਚਾਉ. ਉਮੰਗ. "ਸਦਾ ਚਾਯ ਮੁਖਿ ਮਿਸ੍ਟ ਬਾਣੀ." (ਸਵੈਯੇ ਮਃ ੩. ਕੇ) ੩. ਚੀਨੀ ਭਾਸਾ ਵਿੱਚ "ਚਾ" ਸੰਗ੍ਯਾ ਦਾ ਇੱਕ ਬੂਟਾ ਅਤੇ ਉਸ ਦੇ ਪੱਤੇ. ਚਾਯ ਦੇ ਪੱਤੇ ਉਬਾਲਕੇ ਪੀਣ ਦਾ ਪ੍ਰਚਾਰ ਹੁਣ ਸਾਰੀ ਦੁਨੀਆਂ ਵਿੱਚ ਹੋ ਗਿਆ ਹੈ. ਸਭ ਤੋਂ ਪਹਿਲਾਂ ਚਾਯ ਪੀਣ ਦੀ ਕਾਢ ਚੀਨੀਆਂ ਨੇ ਕੱਢੀ ਹੈ. ਚੀਨੀ ਆਖਦੇ ਹਨ ਕਿ ਚਾਯ ਦੀ ਉਤਪੱਤੀ ਇੱਕ ਰਿਖੀ ਦੇ ਭੌਹਾਂ ਦੇ ਵਾਲਾਂ ਤੋਂ ਹੋਈ ਹੈ. ਫ਼ਾ. [چائے] ਚਾਯ. ਅੰ. Tea. L. Camellia Thea. ਚਾਯ ਦੀ ਤਾਸੀਰ ਗਰਮ ਖ਼ੁਸ਼ਕ ਹੈ. ਗਰਮ ਦੇਸ਼ਾਂ ਵਿੱਚ ਇਸ ਦੇ ਨਿੱਤਪੀਣ ਤੋਂ ਬਹੁਤ ਨੁਕਸਾਨ ਹੁੰਦੇ ਹਨ.
ਸਰੋਤ: ਮਹਾਨਕੋਸ਼