ਪਰਿਭਾਸ਼ਾ
ਦੇਖੋ, ਚਾਰ ਨਦੀਆਂ। ੨. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਅਗਨਿ ਦੇ ਚਾਰ ਭੇਦ ਮੰਨੇ ਹਨ-#ਦਾਵਾ ਅਗਨਿ (ਜਿਸ ਨਾਲ ਰੋਟੀ ਪਕਾਈਦੀ ਹੈ ਅਤੇ ਜੋ ਜੰਗਲਾਂ ਨੂੰ ਸਾੜਦੀ ਹੈ)#ਜਠਰਾਗਨਿ (ਮੇਦੇ ਦੀ ਗਰਮੀ, ਜਿਸ ਨਾਲ ਖਾਧਾ ਭੋਜਨ ਹਜ਼ਮ ਹੁੰਦਾ ਹੈ) ਦੇਖੋ, ਜਠਰਾਗਨਿ.#ਅਬਿੰਧਨਾਗਨਿ (ਜੋ ਜਲ ਨੂੰ ਭਸਮ ਕਰਦੀ ਹੈ, ਬਿਜਲੀ ਅਤੇ ਵੜਵਾ ਅਗਨਿ)#ਆਕਰਜਾਗਨਿ, ਅਰਥਾਤ ਖਾਨਿ ਦੀ ਅੱਗ, ਸੁਵਰਣ (ਸੋਨਾ). ੩. ਈਰਖਾ ਅਗਨਿ, ਹੌਮੈ ਅਗਨਿ, ਕ੍ਰੋਧ ਅਗਨਿ ਅਤੇ ਤ੍ਰਿਸਨਾ ਅਗਨਿ. "ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿਜਲੁ ਪਾਇ." (ਸ੍ਰੀ ਮਃ ੧) ਇਸੇ ਸ਼ਬਦ ਵਿੱਚ ਇਹ ਤੁਕ ਭੀ ਹੈ-#"ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ." ਇਸ ਤੋਂ ਕਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਹਿੰਸਾ, ਅਭਿਮਾਨ, ਸ਼ੱਕ ਅਤੇ ਸ਼ੋਕ ਇਹ ਚਾਰ ਅਗਨੀਆਂ ਹਨ.
ਸਰੋਤ: ਮਹਾਨਕੋਸ਼