ਚਾਰ ਆਸ਼੍ਰਮ
chaar aashrama/chār āshrama

ਪਰਿਭਾਸ਼ਾ

ਹਿੰਦੂਮਤ ਅਨੁਸਾਰ ਜੀਵਨ ਦੇ ਚਾਰ ਦਰਜੇ-#(ੳ) ਬ੍ਰਹਮ੍‍ਚਰ੍‍ਯ, ਅਰਥਾਤ ਜਨੇਊ ਧਾਰਕੇ ਵੇਦ ਪੜ੍ਹਨ ਵਾਸਤੇ ਗੁਰੂ ਦੇ ਪਾਸ ੨੫ ਵਰ੍ਹੇ ਦੀ. ਉਮਰ ਤੀਕ ਕਾਮਾਦਿ ਵਿਕਾਰ ਤ੍ਯਾਗਕੇ ਰਹਿਣਾ.#(ਅ) ਇਸ ਪਿੱਛੋਂ ਗੁਰੁਦਕ੍ਸ਼ਿਣਾ ਦੇ ਕੇ ਘਰ ਆਕੇ ਇਸਤ੍ਰੀ ਵਿਆਹਕੇ ਗ੍ਰਿਹਸ੍‍ਥਜੀਵਨ ੫੦ ਵਰ੍ਹੇ ਦੀ. ਉਮਰ ਤੀਕ ਗੁਜ਼ਾਰਨਾ.#(ੲ) ਇਸ ਪਿੱਛੋਂ ਇਸਤ੍ਰੀ ਸਮੇਤ ਅਥਵਾ ਇਕੱਲੇ ਹੀ ਵਾਨਪ੍ਰਸ੍‍ਥ ਕਰਨਾ, ਅਰਥਾਤ ਬਨ ਵਿੱਚ ਰਹਿਕੇ ਅਗਨਿਹੋਤ੍ਰ ਆਦਿਕ ਕਰਮ ਕਰਦੇ ਹੋਏ ਏਕਾਂਤ ਜੀਵਨ ਵਿਤਾਉਣਾ ਅਤੇ ਇਸ ਦਸ਼ਾ ਵਿੱਚ ੭੫ ਵਰ੍ਹੇ ਦੀ ਉਮਰ ਤੀਕ ਰਹਿਣਾ.#(ਸ) ਇਸ ਪਿੱਛੋਂ ਸੰਨ੍ਯਾਸ ਧਾਰਕੇ ਅਗਨਿਹੋਤ੍ਰ ਆਦਿ ਸਭ ਕਰਮਾਂ ਦਾ ਤ੍ਯਾਗ, ਅਰ ਭਿਖ੍ਯਾ ਨਾਲ ਸ਼ਰੀਰ ਦਾ ਨਿਰਵਾਹ ਕਰਨਾ "ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਂਡ ਮਃ ੪)
ਸਰੋਤ: ਮਹਾਨਕੋਸ਼