ਪਰਿਭਾਸ਼ਾ
ਛਾਂਦੋਗ੍ਯ ਉਪਨਿਸਦ, ਮਨੂ ਅਤੇ ਲਿਖਿਤ ਸਿਮ੍ਰਿਤੀ ਵਿੱਚ ਦੱਸੇ ਚਾਰ ਪਾਪ- ਬ੍ਰਹਮ੍ਹਤ੍ਯਾ, ਸ਼ਰਾਬ ਦਾ ਪੀਣਾ, ਚੋਰੀ, ਗੁਰੁਇਸਤਰੀਗਮਨ। ੨. ਬ੍ਰਹਮ੍ਵੇਤਾ ਦਾ ਮਾਰਨਾ ਗਊਵਧ, ਕੰਨ੍ਯਾਵਧ, ਭ੍ਰਸ੍ਟਾਚਾਰੀ ਦਾ ਅੰਨ ਖਾਣਾ. "ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ." (ਸਵਾ ਮਃ ੩) "ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰ." (ਸ੍ਰੀ ਅਃ ਮਃ ੫) ੩. ਖ਼ਾਲਸਾਮਤ ਅਨੁਸਾਰ- ਮੁੰਡਨ ਕਰਾਉਣਾ, ਪਰਇਸਤ੍ਰੀਗਮਨ, ਤਮਾਖੂ ਆਦਿ ਨਸ਼ਿਆਂ ਦਾ ਵਰਤਣਾ, ਕੁੱਠਾ ਖਾਣਾ, ਇਹ ਮਹਾਨ ਚਾਰ ਕਿਲਵਿਖ ਹਨ.
ਸਰੋਤ: ਮਹਾਨਕੋਸ਼