ਪਰਿਭਾਸ਼ਾ
ਕੀਰਤਨ ਦੀਆਂ ਚਾਰ ਸਮੇਂ ਭਜਨ ਮੰਡਲੀਆਂ. ਗੁਰੂ ਅਰਜਨ ਦੇਵ ਜੀ ਦੀ ਥਾਪੀ ਹੋਈ ਚਾਰ ਸਮੇਂ ਕੀਰਤਨ ਦੀ ਰੀਤੀ-#੧. ਅਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਕੀ.#੨. ਸਵਾ ਪਹਿਰ ਦਿਨ ਚੜ੍ਹੇ ਚਰਨਕਵਲ ਦੀ ਚੌਕੀ. "ਚਰਨਕਵਲ ਪ੍ਰਭ ਕੇ ਨਿਤ ਧਿਆਏ"- ਸ਼ਬਦ ਗਾਏ ਜਾਣ ਤੋਂ ਇਹ ਸੰਗ੍ਯਾ ਹੈ.#੩. ਸੰਝ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਦੀ ਚੌਕੀ. "ਸੋਦਰ ਕੇਹਾ ਸੋ ਘਰ ਕੇਹਾ" ਸ਼ਬਦ ਕਰਕੇ ਇਹ ਸੰਗ੍ਯਾ ਹੈ.#੪. ਚਾਰ ਘੜੀ ਰਾਤ ਵੀਤਣ ਪੁਰ ਕੁਲ੍ਯਾਨ ਦੀ ਚੌਕੀ, ਜਿਸ ਵਿੱਚ ਕਲ੍ਯਾਨ ਰਾਗ ਦੇ ਸ਼ਬਦ ਗਾਏ ਜਾਂਦੇ ਹਨ.
ਸਰੋਤ: ਮਹਾਨਕੋਸ਼