ਪਰਿਭਾਸ਼ਾ
ਭਾਵ- ਚੰਦ ਰੋਜ਼. ਥੋੜੇ ਦਿਨਾ ਲਈ. ਥੋੜੇ ਦਿਨਾ ਦੀ ਖੇਡ. ਥੋੜੇ ਦਿਨ ਰਹਿਣ ਵਾਲਾ. ਚਾਰ ਦਿਨ ਹੁਕੂਮਤ ਦਾ ਵਾਜਾ ਵਜਾਉਣਾ. "ਚਾਰ ਦਿਵਸ ਕੇ ਪਾਹੁਨੇ." (ਸ. ਕਬੀਰ) "ਚਾਰ ਦਿਨ ਅਪਨੀ ਨਉਬਤਿ ਚਲੇ ਬਜਾਏ." (ਕੇਦਾ ਕਬੀਰ)#ਮਾਨਿਕ ਨਗੀਨੇ ਲਾਲ ਹੀਰਨ ਕੇ ਧੌਲਹਰ#ਦੇਵਨ ਕੇ ਕਾਰੀਗਰ ਆਨਕੈ ਸਜਾ ਗਏ,#ਪੇਖਤੇ ਪ੍ਰਚੰਡ ਨਵੌਂ ਖੰਡ ਮੈ ਅਡੰਬ ਓਜ#ਦੇਖਤੇ ਪ੍ਰਤਾਪੈਂ ਮਾਰਤੰਡ ਸੇ ਲਜਾ ਗਏ,#ਕੋਟਿ ਕੋਟਿ ਬੀਰ ਏਕੋ ਤੀਰ ਸੌਂ ਚਲਾਏ ਵ੍ਯੋਮ#ਚਾਪ ਕੇ ਚਢਾਏ ਝੁੰਡ ਬਾਹਨੀ ਭਜਾਗਏ,#"ਕੇਸ਼ਰੀਨਿਹਾਲ" ਕਹਾਂ ਝੂਲਤੇ ਨਿਸਾਨ ਵਾਂਕੇ?#ਚਾਰ ਦ੍ਯੋਸ ਆਪਨੀ ਸੁ ਨੌਬਤ ਬਜਾ ਗਏ.#ਪਾਇ ਪ੍ਰਭੁਤਾਈ ਕਛੁ ਕੀਜਿਯੇ ਭਲਾਈ, ਭਾਈ!#ਛੋਡਿ ਜਢਤਾਈ ਬੈਨ ਮਾਨਿਯੇ ਕਵਿਨ ਕੇ#ਜਸ ਅਪਜਸ ਰਹਿਜਾਤ ਪੁਹਮੀ ਕੇ ਬੀਚ#ਮੁਲਕ ਖਜਾਨਾ ਔਰ ਸਾਥ ਗਯੋ ਕਿਨ ਕੇ,#ਛੁਦ੍ਰ ਛਿਤਿਪਾਲਨ ਕੀ ਗਿਨਤੀ ਕਰਾਵੈ ਕੌਨ?#ਰਾਵਨ ਸੇ ਹ੍ਵੈਗਏ ਤ੍ਰਿਲੌਕਿ ਬਸਿ ਜਿਨ ਕੇ,#ਚੋਬਦਾਰ ਚਾਕਰ ਚਮੂਪਤਿ ਚਮਰ ਕਰੈਂ#ਮੰਦਿਰ ਮਤੰਗ ਯੇ ਤਮਾਸ਼ੇ ਚਾਰ ਦਿਨ ਕੇ.
ਸਰੋਤ: ਮਹਾਨਕੋਸ਼