ਪਰਿਭਾਸ਼ਾ
ਚਾਰ ਪ੍ਰਕਾਰ ਦਾ ਪੁਰੁਸ.#"ਨਰ ਏਕ ਅਕੀਨਹੀ ਪ੍ਰੀਤਿ ਕਰੇ#ਇਕ ਕੀਨ ਕਰੇ, ਇਕ ਕੀਨ ਜੁ ਜਾਨੇ,#ਏਕ ਨ ਪ੍ਰੀਤਿ ਕੇ ਭੇਦ ਜਨੈ#ਜੋਉ ਪ੍ਰੀਤਿ ਕਰੈ ਅਰਿਕੈ ਤਿਹ ਮਾਨੇ." (ਕ੍ਰਿਸਨਾਵ) ਇੱਕ ਆਦਮੀ ਬਿਨਾ ਪ੍ਰੀਤਿ ਕੀਤੇ ਹੀ, ਅਰਥਾਤ ਜੇ ਉਨ੍ਹਾਂ ਨਾਲ ਪ੍ਰੇਮ ਨਾ ਭੀ ਕਰੀਏ, ਤਦ ਭੀ ਦੂਜਿਆਂ ਨਾਲ ਪ੍ਰੇਮ ਕਰਦੇ ਹਨ, ਇਕ ਪ੍ਰੀਤਿ ਦੇ ਬਦਲੇ ਪ੍ਰੇਮ ਕਰਦੇ ਹਨ, ਇੱਕ ਕੀਤੇ ਉਪਕਾਰ ਨੂੰ ਮੰਨਦੇ ਹਨ, ਇੱਕ ਪ੍ਰੀਤਿ ਕਰਨ ਵਾਲਿਆਂ ਨਾਲ ਪ੍ਰੇਮ ਦੀ ਥਾਂ ਵੈਰ ਕਰਦੇ ਹਨ। ੨. ਰਤਿਸ਼ਾਸਤ੍ਰ ਅਨੁਸਾਰ- ਸ਼ਸ਼ਕ, ਹਰਿਣ, ਵ੍ਰਿਸਭ ਅਤੇ ਤੁਰੰਗ. ਦੇਖੋ, ਪੁਰਖਜਾਤਿ.
ਸਰੋਤ: ਮਹਾਨਕੋਸ਼