ਪਰਿਭਾਸ਼ਾ
ਪਰਾ, ਪਸ਼੍ਯੰਤੀ, ਮਧ੍ਯਮਾ, ਵੈਖਰੀ. ਮੂਲਾਧਾਰਾ ਵਿੱਚ ਰਹਿਣ ਵਾਲਾ ਸ਼ਬਦ ਪਰਾ, ਮੂਲਾਧਾਰ ਤੋਂ ਉਠਕੇ ਹ੍ਰਿਦੇ ਵਿੱਚ ਆਇਆ ਸ਼ਬਦ ਪਸ਼੍ਯੰਤੀ. ਹ੍ਰਿਦੇ ਤੋਂ ਕੰਠ ਵਿੱਚ ਆਇਆ ਸ਼ਬਦ ਮਧ੍ਯਮਾ, ਮੁਖ ਤੋਂ ਉੱਚਾਰਣ ਹੋਇਆ ਸ਼ਬਦ ਵੈਖਰੀ ਬਾਣੀ ਹੈ. "ਖਾਣੀ ਚਾਰੇ ਬਾਣੀ ਭੇਦਾ." (ਬਿਲਾ ਮਃ ੧. ਥਿਤੀ) "ਬਾਬੇ ਕਹਿਆ ਚਾਰ ਬਾਣੀਆਂ ਹੈਨ- ਪਹਿਲੇ ਪਰਾ, ਦੂਜੀ ਪਸੰਤੀ (ਪਸ਼੍ਯੰਤੀ), ਤੀਜੀ ਮੱਧਮਾ (ਮਧ੍ਯਮਾ), ਚੌਥੀ ਬੈਖਰੀ (ਵੈਖਰੀ), ਪਰ ਸੋਈ ਬਾਣੀ ਵਿਸੇਖ ਹੈ ਜੋ ਯਕਦਿਲ ਹੋ ਕੇ ਕਰਤਾਰ ਨੂੰ ਯਾਦ ਕਰੀਏ." (ਜਸਭਾਮ)
ਸਰੋਤ: ਮਹਾਨਕੋਸ਼